JALANDHAR WEATHER

ਪੰਚਾਇਤੀ ਚੋਣਾਂ ਲੜ ਰਹੇ ਸਰਪੰਚ ਉਮੀਦਵਾਰ ਦੀ ਹੋਈ ਮੌਤ

ਗੁਰੂਹਰਸਹਾਏ (ਫਿਰੋਜ਼ਪੁਰ), 8 ਅਕਤੂਬਰ (ਹਰਚਰਨ ਸਿੰਘ ਸੰਧੂ)-ਪੰਜਾਬ ਅੰਦਰ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਗੁਰੂਹਰਸਹਾਏ ਹਲਕੇ ਦੇ ਪਿੰਡ ਛਾਂਗਾ ਮਹਾਤਮ ਉਤਾੜ ਤੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਰਾਜ ਸਿੰਘ 50 ਸਾਲ ਦੀ ਅੱਜ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਰਪੰਚ ਉਮੀਦਵਾਰ ਰਾਜ ਸਿੰਘ ਜਿਸ ਨੇ 4 ਅਕਤੂਬਰ ਨੂੰ ਨਾਮਜ਼ਦਗੀ ਪੇਪਰ ਦਾਖਲ ਕੀਤੇ ਸਨ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਹ ਕੁਝ ਬੀਮਾਰ ਹੋ ਗਏ ਅਤੇ ਬਠਿੰਡਾ ਵਿਖੇ ਇਲਾਜ ਲਈ ਦਾਖਲ ਸਨ। ਅੱਜ ਦੁਪਹਿਰ ਬਾਅਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਸ ਪੰਚਾਇਤ ਤੋਂ 12 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ। ਹੁਣ ਇਸ ਪੰਚਾਇਤ ਤੋਂ 11 ਉਮੀਦਵਾਰ ਸਰਪੰਚ ਦੀ ਚੋਣ ਲੜਨ ਲਈ ਮੈਦਾਨ ਵਿਚ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ