ਪੈਰਿਸ ਉਲੰਪਿਕ ਖੇਡਾਂ 'ਚ ਇਤਿਹਾਸ ਰਚਣ ਵਾਲੀ ਮਨੂ ਭਾਕਰ ਨੇ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ
ਅਟਾਰੀ, 13 ਸਤੰਬਰ (ਗੁਰਦੀਪ ਸਿੰਘ ਅਟਾਰੀ) -ਪੈਰਿਸ ਉਲੰਪਿਕ ਖੇਡਾਂ ਵਿਚ ਦੋ ਤਗਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਬੀ.ਐਸ.ਐਫ. ਦੇ ਆਈ.ਜੀ. ਅਤੁਲ ਫੁਲਜਲੇ, ਡੀ.ਆਈ.ਜੀ. ਐਸ.ਐਸ. ਚੰਦੇਲ, ਕਮਾਂਡੈਂਟ ਏ. ਕੇ. ਮਿਸ਼ਰਾ ਅਤੇ ਇੰਸਪੈਕਟਰ ਅਖਲੇਸ਼ ਯਾਦਵ ਜਦੋਂ ਏਅਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਉਸ ਦੇ ਮਾਤਾ ਪਿਤਾ ਨੂੰ ਜੇ.ਸੀ.ਪੀ. ਸਥਿਤ ਝੰਡੇ ਦੀ ਰਸਮ ਵਾਲੇ ਸਥਾਨ ਵੱਲ ਲਿਆਏ ਤਾਂ ਦਰਸ਼ਕ ਗੈਲਰੀ ਵਿਚ ਬੈਠੇ ਹਜ਼ਾਰਾਂ ਸੈਲਾਨੀਆਂ ਨੇ ਉਨ੍ਹਾਂ ਦਾ ਉੱਠ ਕੇ ਸਵਾਗਤ ਕੀਤਾ।