ਉਲੰਪਿਕ ਤਗਮਾ ਜੇਤੂ ਮਨੂ ਭਾਕਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
ਅੰਮ੍ਰਿਤਸਰ, 14 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਇਸ ਦੌਰਾਨ ਮਨੂ ਭਾਕਰ ਨੇ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਈ ਹੈ ਅਤੇ ਇੱਥੇ ਆ ਕੇ ਉਸ ਨੂੰ ਆਤਮਿਕ ਤੌਰ ’ਤੇ ਪ੍ਰਸੰਨਤਾ ਮਿਲੀ ਹੈ।