JALANDHAR WEATHER

ਕੇਂਦਰ ਨੇ ਖਾਣ ਵਾਲੇ ਤੇਲ ’ਤੇ ਦਰਾਮਦ ਡਿਊਟੀ 0% ਤੋਂ ਵਧਾ ਕੇ ਕੀਤੀ 20%

ਨਵੀਂ ਦਿੱਲੀ, 14 ਸਤੰਬਰ- ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਹਿੱਤ ਵਿਚ ਇਕ ਫੈਸਲਾ ਲਿਆ ਹੈ ਅਤੇ ਖਾਣ ਵਾਲੇ ਤੇਲ ’ਤੇ ਦਰਾਮਦ ਡਿਊਟੀ 0% ਤੋਂ ਵਧਾ ਕੇ 20% ਕਰ ਦਿੱਤੀ ਹੈ, ਜਿਸ ਨਾਲ ਕੁੱਲ ਪ੍ਰਭਾਵੀ ਡਿਊਟੀ 27.5 ਫੀਸਦੀ ਲੱਗੇਗੀ। ਉਨ੍ਹਾਂ ਅੱਗੇ ਕਿਹਾ ਕਿ ਦਰਾਮਦ ਡਿਊਟੀ ਵਧਾਉਣ ਤੋਂ ਬਾਅਦ ਸੋਇਆਬੀਨ ਦੀ ਫਸਲ ਦੇ ਭਾਅ ਵਧਣਗੇ ਅਤੇ ਖਾਣ ਵਾਲੇ ਤੇਲ ਉਤਪਾਦਕ ਵੀ ਘਰੇਲੂ ਕਿਸਾਨਾਂ ਤੋਂ ਫਸਲ ਖਰੀਦਣ ਲਈ ਉਤਸ਼ਾਹਿਤ ਹੋਣਗੇ। ਇਸ ਫੈਸਲੇ ਨਾਲ ਕਿਸਾਨ ਭੈਣ ਭਰਾਵਾਂ ਨੂੰ ਉਨ੍ਹਾਂ ਦਾ ਫ਼ਸਲ ਦਾ ਸਹੀ ਮੁੱਲ ਮਿਲੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ