ਉੱਤਰ ਪ੍ਰਦੇਸ਼ 'ਚ ਭਾਰੀ ਮੀਂਹ ਨਾਲ 4 ਲੋਕਾਂ ਦੀ ਮੌਤ
ਲਖਨਊ (ਉੱਤਰ ਪ੍ਰਦੇਸ਼), 16 ਸਤੰਬਰ-ਉੱਤਰ ਪ੍ਰਦੇਸ਼ ਵਿਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਵੱਡੀਆਂ ਨਦੀਆਂ ਦਾ ਪਾਣੀ ਵੱਧ ਰਿਹਾ ਹੈ। ਬਾਰਿਸ਼ ਨਾਲ ਕੁਝ ਥਾਵਾਂ ਉਤੇ ਭਾਰੀ ਪਾਣੀ ਭਰ ਜਾਣ ਨਾਲ ਡੁੱਬਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ।