ਨਿਊਯਾਰਕ : ਭਾਰਤ ਦੇ ਕੌਂਸਲੇਟ ਜਨਰਲ ਵਲੋਂ ਮੇਲਵਿਲ ਚ ਮੰਦਿਰ ਦੀ ਭੰਨਤੋੜ ਦੀ ਨਿੰਦਾ
ਨਿਊਯਾਰਕ, 17 ਸਤੰਬਰ - ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਮੇਲਵਿਲ ਵਿਚ ਬੀ.ਏ.ਪੀ.ਐਸ. ਸਵਾਮੀਨਾਰਾਇਣ ਮੰਦਿਰ ਦੀ ਭੰਨਤੋੜ ਦੀ ਨਿੰਦਾ ਕਰਦੇ ਹੋਏ ਇਸ ਨੂੰ "ਅਸਵੀਕਾਰਨਯੋਗ" ਕਰਾਰ ਦਿੱਤਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਹ ਮਾਮਲਾ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਨ੍ਹਾਂ ਨੂੰ ਇਸ ਕਾਰਵਾਈ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।