ਯੂਥ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਬੇਰੁਜ਼ਗਾਰੀ ਦਿਵਸ
ਛੇਹਰਟਾ, 17 ਸਤੰਬਰ (ਪੱਤਰ ਪ੍ਰੇਰਕ)- ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸ੍ਰੀਨਿਵਾਸ ਬੀ. ਵੀ. ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਦੇ ਦਿਸ਼ਾ ਨਿਰਦੇਸ਼ ਤੇ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਇੰਚਾਰਜ ਮਨਪ੍ਰੀਤ ਚੱਢਾ ਤੇ ਰਾਹੁਲ ਕੁਮਾਰ ਪ੍ਰਧਾਨ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਦੀ ਅਗਵਾਈ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਫਰੂਟ ਸਬਜ਼ੀ ਦੀ ਰੇਹੜੀ, ਬੂਟ ਪਾਲਿਸ਼, ਸਮੌਸੇ ਪਕੌੜੇ, ਰਿਕਸ਼ਾ ਰੇਹੜੀ ਚਲਾ ਕੇ ਬੇਰੁਜ਼ਗਾਰੀ ਦਿਵਸ ਦੇ ਤੌਰ ’ਤੇ ਮਨਾਇਆ ਗਿਆ। ਇਸ ਦੌਰਾਨ ਕਈ ਯੂਥ ਆਗੂ ਮੌਜੂਦ ਰਹੇ।