ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਭਾਰਤ ਪੰਜਵੀਂ ਵਾਰ ਬਣਿਆ ਚੈਂਪੀਅਨ
ਬੀਜਿੰਗ, 17 ਸਤੰਬਰ- ਭਾਰਤੀ ਪੁਰਸ਼ ਹਾਕੀ ਟੀਮ ਨੇ ਜੁਗਰਾਜ ਦੇ ਨਿਰਣਾਇਕ ਗੋਲ ਨਾਲ ਚੀਨ ਨੂੰ 1-0 ਨਾਲ ਹਰਾ ਕੇ ਪੰਜਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਅਤੇ ਚੀਨ ਵਿਚਾਲੇ ਮੈਚ ਪਹਿਲੇ ਤਿੰਨ ਕੁਆਰਟਰ ਤੱਕ ਗੋਲ ਰਹਿਤ ਟਾਈ ਵਿਚ ਚੱਲ ਰਿਹਾ ਸੀ ਪਰ ਚੌਥੇ ਕੁਆਰਟਰ ਵਿਚ ਜੁਗਰਾਜ ਨੇ ਮੈਦਾਨੀ ਗੋਲ ਕਰਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਟੀਮ ਲੀਡ ਲੈਣ ਵਿਚ ਸਫਲ ਰਹੀ। ਇਸ ਤੋਂ ਬਾਅਦ ਭਾਵੇਂ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਕੋਈ ਹੋਰ ਗੋਲ ਨਾ ਕਰ ਸਕੀ ਪਰ ਇਸ ਨੇ ਚੀਨ ਨੂੰ ਬਰਾਬਰੀ ਦਾ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।