ਕਮਿਸ਼ਨਰੇਟ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼
 
                  
ਜਲੰਧਰ, 17 ਸਤੰਬਰ (ਮਨਜੋਤ ਸਿੰਘ)- ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਇਕ ਵਿਅਕਤੀ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਅਤੇ ਜਾਅਲੀ ਚਾਬੀਆਂ ਸਮੇਤ ਕਾਬੂ ਕਰਕੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਕ ਇਤਲਾਹ ਦੇ ਅਧਾਰ ’ਤੇ ਯੂਨਿਟੀ ਕ੍ਰਿਟੀਕਲ ਕੇਅਰ ਮਲਟੀ ਸਪੈਸ਼ਲਿਟੀ ਹਸਪਤਾਲ, ਪ੍ਰਤਾਪ ਬਾਗ, ਜਲੰਧਰ ਦੇ ਨੇੜੇ ਪਾਲ ਹਸਪਤਾਲ, ਜਲੰਧਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਧਰਮਿੰਦਰ ਕੁਮਾਰ ਪੁੱਤਰ ਬਜਰੰਗੀ, ਵਾਸੀ ਮਕਾਨ ਨੰਬਰ 10, ਕਮਲ ਪਾਰਕ, ਜਲੰਧਰ, ਜੋ ਕਿ ਹੁਣ ਸ਼ਿਵ ਨਗਰ, ਜਲੰਧਰ ਨੇੜੇ ਰਹਿੰਦਾ ਹੈ, ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਨੰਬਰ 99 ਮਿਤੀ 14.09.2024 ਅ/ਧ 303(2), 317(2) ਬੀ.ਐਨ.ਐਸ., ਥਾਣਾ ਡਿਵੀਜ਼ਨ ਨੰਬਰ 3 ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਬਲਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਗੱਦਈ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਜਾਅਲੀ ਚਾਬੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਗਲੇਰੀ ਕਾਰਵਾਈ ਜਾਰੀ ਹੈ।
 
         
 
     
     
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
     ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
     
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            