ਕਾਂਗਰਸ ਹਰਿਆਣਾ 'ਚ ਤੁਸ਼ਟੀਕਰਨ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ - ਅਮਿਤ ਸ਼ਾਹ
ਫਰੀਦਾਬਾਦ (ਹਰਿਆਣਾ), 17 ਸਤੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸੀ ਲੋਕ ਫਰਜ਼ੀ ਬਿਆਨ ਫੈਲਾਉਣ ਦੇ ਮਾਹਰ ਹਨ। ਉਨ੍ਹਾਂ ਕਿਹਾ ਕਿ ਅਗਨੀਵੀਰ ਦੇ ਜਵਾਨਾਂ ਕੋਲ ਕੋਈ ਕੰਮ ਅਤੇ ਪੈਨਸ਼ਨ ਨਹੀਂ ਹੋਵੇਗੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਗਨੀਵੀਰ ਯੋਜਨਾ ਦੇ ਜਵਾਨਾਂ ਨੂੰ 20% ਰਾਖਵਾਂਕਰਨ ਮਿਲ ਰਿਹਾ ਹੈ। ਕਾਂਗਰਸ ਹਰਿਆਣਾ ਵਿਚ ਵੀ ਤੁਸ਼ਟੀਕਰਨ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ।