ਜੇ ਗਾਂਧੀ ਪਰਿਵਾਰ ਨੂੰ ਮਿਲਦੀ ਹੈ ਖ਼ੁਸ਼ੀ ਤਾਂ ਖੁੱਲ੍ਹ ਕੇ ਕਰੋ ਮੇਰੇ ਖ਼ਿਲਾਫ਼ ਵਿਰੋਧ- ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ, 18 ਸਤੰਬਰ- ਕਾਂਗਰਸ ਦੇ ਵਿਰੋਧ ’ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਮਲਿਕ ਅਰਜੁਨ ਖੜਗੇ ਅਤੇ ਹਰ ਕਾਂਗਰਸੀ ਵਰਕਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਇਸ ਨਾਲ ਗਾਂਧੀ ਪਰਿਵਾਰ ਖੁਸ਼ ਹੁੰਦਾ ਹੈ ਤਾਂ ਤੁਸੀਂ ਖੁਸ਼ੀ ਨਾਲ ਮੇਰੇ ਖ਼ਿਲਾਫ਼ ਵਿਰੋਧ ਕਰ ਸਕਦੇ ਹੋ, ਜਦੋਂ ਰਾਹੁਲ ਗਾਂਧੀ ਨੇ ਸਿੱਖਾਂ ਖ਼ਿਲਾਫ਼ ਕੁਝ ਕਿਹਾ ਤਾਂ ਉਸ ਦਾ ਸਮਰਥਨ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਗੁਰਪਤਵੰਤ ਸਿੰਘ ਪਨੂੰ ਨੇ ਕੀਤਾ ਸੀ, ਜੋ ਖ਼ਾਲਿਸਤਾਨ ਲਈ ਰਾਏਸ਼ੁਮਾਰੀ ਕਰ ਰਿਹਾ ਹੈ। ਉਸ ਨੇ ਰਾਹੁਲ ਗਾਂਧੀ ਦੇ ਪੱਖ ਵਿਚ ਬਿਆਨ ਦਿੱਤਾ। ਮੈਂ ਦੋ ਦਿਨ ਤੱਕ ਇੰਤਜ਼ਾਰ ਕੀਤਾ ਕਿ ਸ਼ਾਇਦ ਕਾਂਗਰਸ ਜਾਂ ਕਾਂਗਰਸ ਦੇ ਪ੍ਰਧਾਨ ਇਸ ਦੀ ਨਿੰਦਾ ਕਰਨਗੇ ਪਰ ਜਦ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਮੈਂ ਕਿਹਾ ਕਿ ਇਸ ਸਪੱਸ਼ਟ ਹੈ ਕਿ ਮੱਲਿਕ ਅਰਜੁਨ ਖੜਗੇ ਅਤੇ ਕਾਂਗਰਸ ਨੇਤਾ ਪਨੂੰ ਦੇ ਨਾਲ ਖੜੇ ਹਨ।