ਫਗਵਾੜਾ : ਪਿੰਡ ਭਬਿਆਣਾ ਵਿਖੇ ਅੱਧੀ ਦਰਜਨ ਮੋਟਰਸਾਈਕਲ ਸਵਾਰਾ ਵਲੋਂ ਅੰਨ੍ਹੇਵਾਹ ਫਾਇਰਿੰਗ, 5 ਜ਼ਖ਼ਮੀ

ਫਗਵਾੜਾ ( ਕਪੂਰਥਲਾ ) , 9 ਅਕਤੂਬਰ (ਹਰਜੋਤ ਸਿੰਘ ਚਾਨਾ)- ਅੱਜ ਰਾਤ ਫਗਵਾੜਾ -ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਭਬਿਆਣਾ ਵਿਖੇ ਕਰੀਬ ਅੱਧੀ ਦਰਜਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਪਿੰਡ ’ਚ ਦਾਖ਼ਲ ਹੋ ਕੇ ਧਾਰਮਿਕ ਜਗ੍ਹਾ ਲਾਗੇ ਬੈਠੇ ਵਿਅਕਤੀਆਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾ ਵਲੋਂ ਦੋ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖਮੀ ਦੀ ਪਛਾਣ ਬਿੱਟੂ (42) ਪੁੱਤਰ ਬਲਬੀਰ ਚੰਦ, ਜਸ਼ਨਪ੍ਰੀਤ ਸਿੰਘ (19) ਪੁੱਤਰ ਹਰਜੀਤ ਸਿੰਘ, ਬੂਟਾ ਰਾਮ (55) ਪੁੱਤਰ ਗਿੰਦੀ ਰਾਮ, ਸ਼ਿੰਦਾ (45) ਪੁੱਤਰ ਮਿੰਦਾ ਰਾਮ ਵਜੋਂ ਹੋਈ ਹੈ। ਸਿਵਲ ਹਸਪਤਾਲ ਵਿਖੇ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਬਿੱਟੂ ਤੇ ਜਸ਼ਨਪ੍ਰੀਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ।