JALANDHAR WEATHER

ਰਾਮਾ ਮੰਡੀ ਵਿਚ ਨਰਮੇ ਦੀ ਫਸਲ ਦੀ ਆਮਦ ਸ਼ੁਰੂ

ਰਾਮਾਂ ਮੰਡੀ, 11 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾਂ ਦੀ ਅਨਾਜ ਮੰਡੀ 'ਚ ਨਰਮੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਸ਼ੁਰੂਆਤ ਆੜ੍ਹਤੀਆ ਨਿਰੰਜਨ ਸਿੰਘ ਸਤਵੀਰ ਸਿੰਘ ਦੀ ਦੁਕਾਨ ਤੋਂ ਹੋਈ, ਜਿੱਥੇ ਲਕਸ਼ਯ ਕਪਾਹ ਫੈਕਟਰੀ ਨੇ 7111 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫਸਲ ਖਰੀਦੀ। ਨਰਮੇ ਦੀ ਫਸਲ ਦੀ ਆਮਦ ਤੋਂ ਬਾਅਦ ਛੋਟੇ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਵੀ ਚਮਕ ਵਾਪਸ ਆ ਗਈ ਹੈ ਕਿਉਂਕਿ ਪਿਛਲੇ ਤਿੰਨ ਮਹੀਨਿਆਂ ਤੋਂ ਆਰਥਿਕ ਮੰਦੀ ਨਾਲ ਜੂਝ ਰਹੇ ਦੁਕਾਨਦਾਰਾਂ ਨੂੰ ਫਸਲ ਕਾਰਨ ਬਾਜ਼ਾਰ 'ਚ ਤੇਜ਼ੀ ਆਉਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ