ਮਸਜਿਦ ਦੇ ਮਾਮਲੇ ਨੂੰ ਲੈ ਕੇ ਹਿੰਦੂ ਭਾਈਚਾਰੇ ਨੇ ਚੰਡੀਗੜ੍ਹ ਚੌਕ 'ਚ ਲਾਇਆ ਧਰਨਾ
ਨਵਾਂਸ਼ਹਿਰ, (ਹਰਿੰਦਰ ਸਿੰਘ)-ਨਵਾਂਸ਼ਹਿਰ ਵਿਚ ਸਥਿਤ ਬਾਰਾਦਰੀ ਬਾਗ਼ ਨਜ਼ਦੀਕ ਬਣੀ ਜਾਮਾ ਮਸਜਿਦ ਦੇ ਲੱਗੇ ਜਿੰਦਰੇ ਦਾ ਮਾਮਲਾ ਇਕ ਵਾਰ ਫਿਰ ਗਰਮਾਇਆ ਹੈ। ਬੀਤੇ ਕਈ ਦਿਨਾਂ ਤੋਂ ਚਲਦੇ ਵਿਵਾਦ ਨੂੰ ਲੈ ਕੇ ਭਗਤ ਸਿੰਘ ਨਗਰ ਵਾਸੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਬਾਹਰ ਆ ਕੇ ਸਾਰੇ ਸ਼ਹਿਰ ਵਾਸੀਆਂ, ਹਿੰਦੂ ਭਾਈਚਾਰੇ ਸਮੇਤ ਚੰਡੀਗੜ੍ਹ ਚੌਕ ਵਿਚ ਧਰਨਾ ਲਗਾਇਆ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰਦੇ ਸ਼ਹਿਰ ਵਾਸੀਆਂ ਨੂੰ ਡੀ. ਐਸ. ਪੀ. ਰਾਜ ਕੁਮਾਰ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਹਿਰ ਵਾਸੀਆਂ ਦੇ ਰੋਹ ਅੱਗੇ ਪੁਲਿਸ ਪ੍ਰਸ਼ਾਸਨ ਦੀ ਇਕ ਨਾ ਚੱਲੀ ਤੇ ਆਵਾਜਾਈ ਨੇ ਵੱਡੇ ਜਾਮ ਦਾ ਰੂਪ ਧਾਰਨ ਕੀਤਾ ਤੇ ਆਖਿਰ ਸ਼ਹਿਰ ਵਾਸੀ ਚੰਡੀਗੜ੍ਹ ਚੌਕ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ।