ਚੰਡੀਗੜ੍ਹ ਘਟਨਾ ਵਿਚ ਸ਼ੱਕੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਚੰਡੀਗੜ੍ਹ, 11 ਸਤੰਬਰ-ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਵਿਸਫੋਟਕ ਚੀਜ਼ ਸੁੱਟੀ। ਐਸ.ਐਸ.ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਇਥੇ ਇਕ ਛੋਟਾ ਪ੍ਰੈਸ਼ਰ ਕਿਸਮ ਦਾ ਧਮਾਕਾ ਹੋਇਆ ਹੈ, ਜਿਸ ਕਾਰਨ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਸੀ.ਐਫ.ਐਸ.ਐਲ. ਟੀਮ ਵੀ ਪਹੁੰਚ ਗਈ ਹੈ। ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ 2 ਸ਼ੱਕੀ ਲੋਕ ਇਕ ਆਟੋ 'ਚ ਆਏ ਅਤੇ ਉਨ੍ਹਾਂ ਨੇ ਧਮਾਕੇ ਵਾਲੀ ਕੋਈ ਚੀਜ਼ ਸੁੱਟੀ। ਕੁਝ ਸ਼ੱਕੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
;
;
;
;
;
;
;
;