ਵਪਾਰ ਘੁਟਾਲਾ ਮਾਮਲਾ: ਅਸਾਮ ਦੀ ਅਭਿਨੇਤਰੀ ਸੁਮੀ ਬੋਰਾਹ ਨੇ ਕੀਤਾ ਆਤਮ ਸਮਰਪਣ
ਦਿਸਪੁਰ, 12 ਸਤੰਬਰ- 2000 ਕਰੋੜ ਰੁਪਏ ਦੇ ਵਪਾਰ ਘੁਟਾਲੇ ਦੇ ਸੰਬੰਧ ਵਿਚ ਗ੍ਰਿਫ਼ਤਾਰੀ ਤੋਂ ਬਚਣ ਦੇ 10 ਦਿਨਾਂ ਬਾਅਦ, ਅਸਾਮ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਸੁਮੀ ਬੋਰਾਹ ਅਤੇ ਉਸ ਦੇ ਪਤੀ ਫੋਟੋਗ੍ਰਾਫਰ ਤਾਰਿਕ ਬੋਰਾਹ ਨੇ ਡਿਬਰੂਗੜ੍ਹ ਵਿਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।