ਪੰਜਾਬ ਫਾਰਮੇਸੀ ਕੌਂਸਲ ਦੀਆਂ ਚੋਣਾਂ ਲਈ ਪ੍ਰਕਿਰਿਆ ਸ਼ੁਰੂ
ਸੰਗਰੂਰ, 12 ਸਤੰਬਰ (ਧੀਰਜ ਪਸ਼ੋਰੀਆ) ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅੱਜ ਤੋਂ ਹਰ ਰਜਿਸਟਰਡ ਫਾਰਮਾਸਿਸਟ ਦੇ ਘਰ ਬੈਲਟ ਪੇਪਰ ਪਹੁੰਚਣਾ ਸ਼ੁਰੂ ਹੋ ਜਾਵੇਗਾ । ਚੋਣ ਮੈਦਾਨ ਵਿਚ 15 ਉਮੀਦਵਾਰ ਹਨ, ਜਿਨ੍ਹਾਂ ਵਿਚੋਂ 6 ਦੀ ਚੋਣ ਹੋਣੀ ਹੈ। ਹਰ ਰਜਿਸਟਰਡ ਫਾਰਮਾਸਿਸਟ ਬੈਲਟ ਪੇਪਰ ’ਤੇ ਛਪੇ 15 ਵਿਚੋਂ 6 ਉਮੀਦਵਾਰਾਂ ਦੀ ਚੋਣ ਕਰੇਗਾ। ਸੰਗਰੂਰ ਸ਼ਹਿਰ ਨਾਲ ਸੰਬੰਧਿਤ ਪੰਕਜ ਗੁਪਤਾ ਜੋ ਆਪਣੇ ਤੋਂ ਇਲਾਵਾ ਸੁਨੀਲ ਡਾਂਗ, ਜਤਿੰਦਰ ਪਾਲ ਸਿੰਘ ਸੰਧੂ ,ਰੀਤ ਮਹਿੰਦਰਜੀਤ ਸਿੰਘ , ਪ੍ਰਦੀਪ ਕੁਮਾਰ ਨਾਰੰਗ ਅਤੇ ਅਸ਼ੋਕ ਕੁਮਾਰ ਲਈ ਵੋਟਾਂ ਮੰਗ ਰਹੇ ਹਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਕੌਂਸਲ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ।