ਹਰਿਆਣਾ ਵਿਧਾਨ ਸਭਾ ਚੋਣਾਂ: ਸੀਨੀਅਰ ਆਬਜ਼ਰਵਰ ਬਣਾਉਣ ਲਈ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦਾ ਕੀਤਾ ਧੰਨਵਾਦ
ਚੰਡੀਗੜ੍ਹ, 14 ਸਤੰਬਰ- ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕਿਹਾ ਕਿ ਆਗਾਮੀ ਹਰਿਆਣਾ ਚੋਣਾਂ ਲਈ ਮੈਨੂੰ ਸੀਨੀਅਰ ਆਬਜ਼ਰਵਰ ਦੀ ਜ਼ਿੰਮੇਵਾਰੀ ਸੌਂਪਣ ਲਈ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਸਾਡੀ ਟੀਮ ਦੇ ਸਮਰਥਨ ਅਤੇ ਸਮਰਪਣ ਨਾਲ, ਮੈਨੂੰ ਭਰੋਸਾ ਹੈ ਕਿ ਕਾਂਗਰਸ ਹਰਿਆਣਾ ਵਿਚ ਸਰਕਾਰ ਬਣਾਏਗੀ ਅਤੇ ਸੂਬੇ ਨੂੰ ਤਰੱਕੀ ਵੱਲ ਲੈ ਜਾਵੇਗੀ।