ਹਰਿਆਣਾ 'ਚ ਕਾਂਗਰਸ ਚੋਣਾਂ ਜਿੱਤ ਕੇ ਖਜ਼ਾਨਾ ਖਾਲੀ ਕਰਨਾ ਚਾਹੁੰਦੀ ਹੈ, ਭਾਜਪਾ ਦਾ ਮਕਸਦ ਸਿਰਫ ਵਿਕਾਸ ਹੈ - ਪੀ.ਐਮ. ਮੋਦੀ
ਕੁਰੂਕਸ਼ੇਤਰ (ਹਰਿਆਣਾ), 14 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਆਪਣੇ ਰਾਜਾਂ ਵਿਚ ਮੌਕਾ ਦਿੱਤਾ, ਉਹ ਪਛਤਾ ਰਹੇ ਹਨ। ਕਾਂਗਰਸ ਦੇ ਝੂਠ ਨੇ ਕਰਨਾਟਕ ਅਤੇ ਤੇਲੰਗਾਨਾ ਨੂੰ ਵੀ ਨਹੀਂ ਬਖਸ਼ਿਆ। ਕਰਨਾਟਕ ਵਿਚ ਬਹੁਤ ਹਫੜਾ-ਦਫੜੀ ਹੈ। ਮਹਿੰਗਾਈ ਅਤੇ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੈ। ਉਥੇ ਹੀ ਵਿਕਾਸ ਕਾਰਜ ਠੱਪ ਹੋ ਗਏ ਹਨ, ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਨਿਵੇਸ਼ ਅਤੇ ਨੌਕਰੀਆਂ 'ਚ ਕਮੀ ਆਈ ਹੈ। ਇੰਨਾ ਦੀ ਇਕ ਹੀ ਨੀਤੀ ਹੈ- ਚੋਣਾਂ ਜਿੱਤ ਕੇ ਖਜ਼ਾਨਾ ਖਾਲੀ ਕਰਨਾ। ਇਨ੍ਹਾਂ ਨੇ ਕੀ ਕੀਤਾ ਹੈ, ਹਰਿਆਣੇ ਦੇ ਲੋਕਾਂ ਨੂੰ ਇਹੋ ਜਿਹੀਆਂ ਪਾਰਟੀਆਂ ਨੂੰ ਆਪਣੇ ਨੇੜੇ ਨਹੀਂ ਆਉਣ ਦੇਣਾ ਚਾਹੀਦਾ।