ਗਊਆਂ ਦਾ ਭਰਿਆ ਟਰੱਕ ਕਾਬੂ
ਦਸੂਹਾ, 18 ਸਤੰਬਰ (ਕੌਸ਼ਲ)- ਦਸੂਹਾ ਵਿਖੇ ਗਊਆਂ ਨਾਲ ਭਰਿਆ ਟਰੱਕ ਪੁਲਿਸ ਵਲੋਂ ਕਾਬੂ ਕੀਤਾ ਗਿਆ। ਇਸ ਟਰੱਕ ਵਿਚ 6 ਗਊਆਂ ਤੇ ਤਿੰਨ ਬਛੜੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਦਸੂਹਾ ਦੇ ਮੁੱਖ ਸੇਵਾਦਾਰ ਅਰੁਣ ਬਾਬੂ ਨੇ ਦੱਸਿਆ ਕਿ ਇਹ ਟਰੱਕ ਨੰਬਰ ਜੇ. ਕੇ. 14 ਐੱਚ 4692 ਜਲੰਧਰ ਵਲੋਂ ਜੰਮੂ ਕਸ਼ਮੀਰ ਵੱਲ ਨੂੰ ਜਾ ਰਿਹਾ ਸੀ ਤੇ ਦਸੂਹਾ ਨੇੜੇ ਟਰੱਕ ਦੇ ਨਾਲ ਇਕ ਕਾਰ ਦੀ ਟੱਕਰ ਹੋਈ, ਜਿਸ ਦੌਰਾਨ ਉਸ ਕਾਰ ਚਾਲਕ ਨੇ ਇਸੇ ਟਰੱਕ ਦਾ ਪਿੱਛਾ ਕੀਤਾ, ਜਦ ਇਹ ਟਰੱਕ ਦਸੂਹਾ ਵਿਖੇ ਪਹੁੰਚਿਆ ਤਾਂ ਬੜੀ ਹੀ ਮੁਸ਼ੱਕਤ ਨਾਲ ਇਸ ਟਰੱਕ ਨੂੰ ਘੇਰਿਆ, ਜਿਸ ਦੌਰਾਨ ਤੁਰੰਤ ਹੀ ਟਰੱਕ ਡਰਾਈਵਰ ਅਤੇ ਇਸ ਵਿਚ ਸਵਾਰ ਤਿੰਨ ਮੈਂਬਰ ਇਸ ਟਰੱਕ ਨਾਲ ਚੱਲਦੀ ਇਕ ਬਲੈਰੋ ਗੱਡੀ ਵਿਚ ਫ਼ਰਾਰ ਹੋ ਗਏ ਅਤੇ ਜੰਮੂ ਕਸ਼ਮੀਰ ਵੱਲ ਨੂੰ ਭੱਜ ਗਏ। ਇਸ ਸੰਬੰਧ ਵਿਚ ਦਸੂਹਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਐਸ.ਐਚ. ਓ. ਹਰਪ੍ਰੇਮ ਸਿੰਘ ਪਹੁੰਚੇ ਅਤੇ ਵੈਟਨਰੀ ਵਿਭਾਗ ਤੋਂ ਆਪਣੀ ਟੀਮ ਨਾਲ ਡਾ. ਅਨੂੰ ਪ੍ਰਾਸ਼ਰ ਵੀ ਪਹੁੰਚੇ । ਇਸ ਮੌਕੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਜਿਹੀ ਤਸਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।