ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਵਲੋਂ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਪ੍ਰਗਟ

ਨਵੀਂ ਦਿੱਲੀ, 10 ਅਕਤੂਬਰ - ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਾਰੋਬਾਰੀ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਰਤਨ ਟਾਟਾ ਇਕ ਅਸਾਧਾਰਨ ਕਾਰੋਬਾਰ ਅਤੇ ਪਰਉਪਕਾਰੀ ਵਿਰਾਸਤ ਛੱਡ ਗਏ ਹਨ। ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਪਿਚਾਈ ਨੇ ਕਿਹਾ ਕਿ ਰਤਨ ਟਾਟਾ "ਭਾਰਤ ਨੂੰ ਬਿਹਤਰ ਬਣਾਉਣ ਲਈ ਡੂੰਘਾਈ ਨਾਲ ਚਿੰਤਤ ਸਨ। ।"