ਰਤਨ ਟਾਟਾ ਦੀ ਅਗਵਾਈ ਅਤੇ ਉਦਾਰਤਾ ਦੀ ਵਿਰਾਸਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ - ਪ੍ਰਿਯੰਕਾ ਚੋਪੜਾ

ਮੁੰਬਈ, 10 ਅਕਤੂਬਰ - ਫ਼ਿਲਮੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ 'ਤੇ ਟਵੀਟ ਕੀਤਾ, "ਤੁਹਾਡੀ ਦਿਆਲਤਾ ਨਾਲ, ਤੁਸੀਂ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹ ਲਿਆ। ਤੁਹਾਡੀ ਅਗਵਾਈ ਅਤੇ ਉਦਾਰਤਾ ਦੀ ਵਿਰਾਸਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਸਾਡੇ ਦੇਸ਼ ਲਈ ਤੁਸੀਂ ਜੋ ਵੀ ਕੀਤਾ, ਉਸ ਲਈ ਤੁਹਾਡੇ ਬੇਮਿਸਾਲ ਜਨੂੰਨ ਅਤੇ ਸਮਰਪਣ ਲਈ ਤੁਹਾਡਾ ਧੰਨਵਾਦ। ਤੁਸੀਂ ਸਾਡੇ ਸਾਰਿਆਂ ਲਈ ਇਕ ਪ੍ਰੇਰਨਾ ਸਰੋਤ ਰਹੇ ਹੋ ਅਤੇ ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ,।