7 ਫ਼ੀਸਦੀ ਵਾਧੇ ਦੇ ਨਾਲ ਦਰਾਂ 'ਚ ਕਟੌਤੀ ਭਾਰਤ ਜਾਂ ਵਿਸ਼ਵ ਪੱਧਰ 'ਤੇ ਕਦੇ ਨਹੀਂ ਹੋਈ - ਸਟੇਟ ਬੈਂਕ

ਨਵੀਂ ਦਿੱਲੀ, 10 ਅਕਤੂਬਰ - ਭਾਰਤੀ ਰਿਜ਼ਰਵ ਬੈਂਕ ਵੱਲੋਂ ਪੂਰੇ ਵਿੱਤੀ ਸਾਲ 2024-25 ਲਈ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 7 ਫ਼ੀਸਦੀ ਤੋਂ ਵੱਧ ਵਾਧੇ ਦਾ ਅਨੁਮਾਨ ਲਗਾਉਣ ਤੋਂ ਬਾਅਦ, ਸਟੇਟ ਬੈਂਕ ਆਫ ਇੰਡੀਆ ਦੀ ਇਕ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਤਿਹਾਸਕ ਤੌਰ 'ਤੇ ਇੰਨੀ ਉੱਚੀ ਵਿਕਾਸ ਦਰ ਨਾਲ ਦਰਾਂ ਵਿਚ ਕਟੌਤੀ ਸ਼ਾਇਦ ਹੀ ਕਦੇ ਭਾਰਤ ਵਿਚ ਜਾਂ ਵਿਸ਼ਵ ਪੱਧਰ 'ਤੇ ਹੋਈ ਹੋਵੇ।