ਭਾਕਿਯੂ ਪੰਜਾਬ ਵਲੋਂ ਪੀਰ ਮੁਹੰਮਦ ਨਜ਼ਦੀਕ ਟੋਲ ਪਲਾਜ਼ਾ 'ਤੇ ਧਰਨਾ
ਮੱਖੂ, 9 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨ ਆਗੂਆਂ ਦੀ ਅਗਵਾਈ ਹੇਠ ਰੇਲਵੇ ਓਵਰਬ੍ਰਿਜ ਰਸੂਲਪੁਰ ਦੀਆਂ ਲਾਈਟਾਂ, ਕਈ ਜਗ੍ਹਾ ਉਤੇ ਸੜਕ ਦੇ ਟੁੱਟਣ ਦੀ ਰਿਪੇਅਰ ਅਤੇ ਪੀਰ ਮੁਹੰਮਦ ਵਿਖੇ ਸੀਵਰੇਜ ਦਾ ਪਾਣੀ ਗੰਦਾ ਧਰਤੀ ਵਿਚ ਪਾਉਣ ਨੂੰ ਲੈ ਕੇ ਪੀਰ ਮੁਹੰਮਦ ਦੇ ਨਜ਼ਦੀਕ ਟੋਲ ਪਲਾਜ਼ਾ ਕੜਾਹੇ ਵਾਲਾ ਉਤੇ ਧਰਨਾ ਲਗਾ ਕੇ ਉਸ ਨੂੰ ਵਾਹਨ ਚਾਲਕਾਂ ਲਈ ਮੁਫਤ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਟੋਲ ਪਲਾਜ਼ਾ ਵਾਹਨ ਚਾਲਕਾਂ ਲਈ ਮੁਫ਼ਤ ਰਹੇਗਾ।