ਹਰਿਆਣਾ 'ਚ ਭਾਜਪਾ ਵੱਡੇ ਫਰਕ ਨਾਲ ਬਣਾਏਗੀ ਸਰਕਾਰ - ਨਾਇਬ ਸਿੰਘ ਸੈਣੀ
ਹਰਿਆਣਾ, 9 ਸਤੰਬਰ-ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਵੱਡੇ ਫਰਕ ਨਾਲ ਸਰਕਾਰ ਬਣਾਏਗੀ। ਪਿਛਲੇ 10 ਸਾਲਾਂ 'ਚ ਕਈ ਵਿਕਾਸ ਕਾਰਜ ਕੀਤੇ ਗਏ ਹਨ। ਇਹ ਸਰਕਾਰ ਆਪਣੇ ਉਦੇਸ਼ ਨਾਲ ਅੱਗੇ ਵਧ ਰਹੀ ਹੈ। 'ਸਬਕਾ ਸਾਥ ਸਬਕਾ ਵਿਕਾਸ' ਤਹਿਤ ਸੂਬੇ ਦੇ 15 ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਬਣਾਏ ਗਏ ਹਨ।