ਪਿੰਡ ਇਕਲਾਹਾ 'ਚ 'ਆਪ' ਲੀਡਰ ਦੀ ਗੋਲੀਆਂ ਮਾਰ ਕੇ ਹੱਤਿਆ
ਖੰਨਾ, 9 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਇਕਲਾਹਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤਰਲੋਚਨ ਸਿੰਘ ਡੀ.ਸੀ. ਦਾ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਰਲੋਚਨ ਸਿੰਘ ਆਉਣ ਵਾਲੀਆਂ ਸਰਪੰਚੀ ਦੀਆਂ ਚੋਣਾਂ ਵਿਚ 'ਆਪ' ਦਾ ਸਰਪੰਚੀ ਦਾ ਉਮੀਦਵਾਰ ਵੀ ਦੱਸਿਆ ਜਾਂਦਾ ਸੀ। ਗੋਲੀਆਂ ਮਾਰ ਕੇ ਹੱਤਿਆਰੇ ਫਰਾਰ ਹੋ ਗਏ। ਖੰਨਾ ਦੇ ਐਸ. ਪੀ. ਸੌਰਵ ਜਿੰਦਲ ਨੇ ਕਿਹਾ ਕਿ ਅਸੀਂ ਮੌਕੇ ਉਤੇ ਜਾ ਰਹੇ ਹਾਂ ਅਤੇ ਵਾਰਦਾਤ ਬਾਰੇ ਸਾਰੀ ਜਾਣਕਾਰੀ ਲੈ ਕੇ ਹੀ ਕੁਝ ਦੱਸਾਂਗੇ। ਪੁਲਿਸ ਟੀਮਾਂ ਹੱਤਿਆਰਿਆਂ ਨੂੰ ਫੜ੍ਹਨ ਲਈ ਭੇਜੀਆਂ ਗਈਆਂ ਹਨ ਤੇ ਅਲਰਟ ਕੀਤਾ ਗਿਆ ਹੈ। ਮ੍ਰਿਤਕ 'ਆਪ' ਵਿਧਾਇਕ ਤਰੁਨਪ੍ਰੀਤ ਸਿੰਘ ਸੋਂਧ ਦਾ ਨਿੱਜੀ ਨਜ਼ਦੀਕੀ ਸੀ।