ਅਮਰੀਕਾ ’ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ
ਨਡਾਲਾ, 10 ਸਤੰਬਰ (ਰਘਬਿੰਦਰ ਸਿੰਘ)- ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇਕ ਅਮਰੀਕਾ ਮੂਲ ਦੇ ਕਾਲੇ ਵਿਅਕਤੀ ਨੇ ਲੀਕਰ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ । ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਨਡਾਲਾ ਤੇ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਦੇ ਜਥੇਦਾਰ ਸੂਰਤ ਸਿੰਘ ਦੇ ਜਵਾਈ ਵਜੋ ਹੋਈ ਹੈ।