ਪਾਵਰਕਾਮ ਦਫ਼ਤਰ ਭੁਲੱਥ ਵਿਖੇ ਕਰਮਚਾਰੀਆਂ ਦੀ ਸਮੂਹਿਕ ਛੁੱਟੀ ਕਾਰਨ ਪਸਰੀ ਸੁੰਨ
ਭੁਲੱਥ, 13 ਸਤੰਬਰ (ਮਨਜੀਤ ਸਿੰਘ ਰਤਨ)- ਪਾਵਰਕਾਮ ਕਰਮਚਾਰੀਆ ਵਲੋਂ ਆਪਣੀਆਂ ਮੰਗਾਂ ਸੰਬੰਧੀ ਕੀਤੀ ਗਈ ਅੱਜ ਚੌਥੇ ਦਿਨ ਦੀ ਸਮੂਹਿਕ ਛੁੱਟੀ ਕਾਰਨ ਪਾਵਰਕਾਮ ਦਫ਼ਤਰ ਭੁਲੱਥ ਵਿਖੇ ਸੁੰਨ ਪਸਰੀ ਦਿਖਾਈ ਦਿੱਤੀ ਅਤੇ ਕੰਮ-ਕਾਜ ਠੱਪ ਰਹੇ, ਜਿਸ ਕਾਰਨ ਬਿਜਲੀ ਦਫ਼ਤਰ ਆਪਣੇ ਕੰਮਾਂ ਲਈ ਆਏ ਲੋਕ ਨਿਰਾਸ਼ਾ ਨਾਲ ਵਾਪਸ ਮੁੜਦੇ ਦਿਖਾਈ ਦਿੱਤੇ।