ਐਨ. ਆਈ. ਏ. ਵਲੋਂ ਬਾਬਾ ਗੁਰਵਿੰਦਰ ਸਿੰਘ ਦੇ ਘਰ ਛਾਪੇਮਾਰੀ
ਨਵਾਂਸ਼ਹਿਰ, 13 ਸਤੰਬਰ (ਜਸਬੀਰ ਸਿੰਘ ਨੂਰਪੁਰ)- ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਵਲੋਂ ਕੈਨੇਡਾ ਵਿਚ ਭਾਰਤੀ ਸਫ਼ਾਰਤਖ਼ਾਨੇ ’ਤੇ ਹਮਲੇ ਦੇ ਸੰਬੰਧ ’ਚ ਪੁੱਛਗਿੱਛ ਲਈ ਬਾਬਾ ਗੁਰਵਿੰਦਰ ਸਿੰਘ ਦੇ ਘਰ ਪਿੰਡ ਬਾਹੜੋਵਾਲ ਵਿਖੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦਾ ਕੁਝ ਨਿੱਜੀ ਸਮਾਨ ਵੀ ਕਬਜ਼ੇ ’ਚ ਲੈ ਲਿਆ ਗਿਆ। ਬਾਬਾ ਗੁਰਵਿੰਦਰ ਸਿੰਘ ਪੁਰਾਤਨ ਸ਼ਸਤਰ ਤਿਆਰ ਕਰਨ ਦਾ ਕੰਮ ਕਰਦੇ ਹਨ । ਉਨ੍ਹਾਂ ਪਾਸੋਂ ਏਜੰਸੀ ਨੇ ਅਮਰੀਕਾ, ਪਾਕਿਸਤਾਨ ਵਿਚ ਸੰਬੰਧਾਂ ਬਾਰੇ ਵੀ ਪੁਛਗਿੱਛ ਕੀਤੀ।