ਕੇਂਦਰ ਸਰਕਾਰ ਨੇ ਪੋਰਟ ਬਲੇਅਰ ਦਾ ਨਾਂਅ ਬਦਲ ਕੇ ਰੱਖਿਆ ‘ਸ੍ਰੀ ਵਿਜੇਪੁਰਮ’
ਨਵੀਂ ਦਿੱਲੀ, 13 ਸਤੰਬਰ- ਕੇਂਦਰ ਸਰਕਾਰ ਨੇ ਪੋਰਟ ਬਲੇਅਰ ਦਾ ਨਾਂਅ ਬਦਲ ਕੇ ਸ੍ਰੀ ਵਿਜੇਪੁਰਮ ਰੱਖ ਦਿੱਤਾ ਹੈ। ਇਸ ਸੰਬੰਧੀ ਟਵੀਟ ਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰ ਨੂੰ ਬਸਤੀਵਾਦੀ ਛਾਪਾਂ ਤੋਂ ਮੁਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ, ਅੱਜ ਅਸੀਂ ਪੋਰਟ ਬਲੇਅਰ ਦਾ ਨਾਮ ਬਦਲ ਕੇ ਸ੍ਰੀ ਵਿਜੇ ਪੁਰਮ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਹਿਲਾਂ ਦੇ ਨਾਮ ਵਿਚ ਬਸਤੀਵਾਦੀ ਵਿਰਾਸਤ ਸੀ ਪਰ ਸ੍ਰੀ ਵਿਜੇ ਪੁਰਮ ਸਾਡੇ ਆਜ਼ਾਦੀ ਸੰਘਰਸ਼ ਵਿਚ ਮਿਲੀ ਜਿੱਤ ਅਤੇ ਉਸ ਵਿਚ ਅੰਡੇਮਾਨ ਨਿਕੋਬਾਰ ਟਾਪੂ ਸਮੂਹ ਦੀ ਵਿਲੱਖਣ ਭੂਮਿਕਾ ਦਾ ਪ੍ਰਤੀਕ ਹੈ।