ਗਣੇਸ਼ ਵਿਸਰਜਨ ਦੌਰਾਨ ਵੱਡਾ ਹਾਦਸਾ, ਨਦੀ 'ਚ ਡੁੱਬੇ 10 ਸ਼ਰਧਾਲੂ
ਗਾਂਧੀਨਗਰ,13 ਸਤੰਬਰ - ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਦੇਹਗਾਮ ਵਿਚ ਗਣੇਸ਼ ਵਿਸਰਜਨ ਦੌਰਾਨ 10 ਸ਼ਰਧਾਲੂ ਪਾਣੀ ਵਿਚ ਡੁੱਬ ਗਏ। ਇਨ੍ਹਾਂ ਵਿਚੋਂ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਟਨ ਦੀ ਸਰਸਵਤੀ ਨਦੀ 'ਚ ਗਣੇਸ਼ ਵਿਸਰਜਨ ਦੌਰਾਨ 5 ਲੋਕ ਡੁੱਬ ਗਏ ਸਨ, ਜਿਸ ਤੋਂ ਬਾਅਦ ਦੇਹਗਾਮ 'ਚ ਵੀ ਅਜਿਹਾ ਹੀ ਹਾਦਸਾ ਦੇਖਣ ਨੂੰ ਮਿਲਿਆ ਹੈ।