JALANDHAR WEATHER

ਲੁਟੇਰਿਆਂ ਨੇ ਏ.ਟੀ.ਐਮ ਭੰਨ ਕੇ 17 ਲੱਖ ਤੋਂ ਵਧੇਰੇ ਦੀ ਨਗਦੀ ਲੁੱਟੀ

ਰਾਏਕੋਟ, 18 ਸਤੰਬਰ (ਸੁਸ਼ੀਲ)- ਬੀਤੀ ਦੇਰ ਰਾਤ ਕਰੀਬੀ ਪਿੰਡ ਲੰਮੇ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਏ.ਟੀ.ਐਮ ਨੂੰ ਭੰਨ ਕੇ ਉਸ ਵਿਚੋਂ 17 ਲੱਖ ਤੋਂ ਵੱਧ ਦੀ ਵੱਡੀ ਰਕਮ ਲੁੱਟ ਲਈ ਗਈ। ਇਸ ਸੰਬੰਧੀ ਬੈਂਕ ਦੇ ਮੈਨੇਜਰ ਰਿਸ਼ਭ ਅਗਰਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸਵੇਰੇ ਬੈਂਕ ਦੇ ਨਜ਼ਦੀਕ ਰਹਿੰਦੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਬੈਂਕ ਦਾ ਏ.ਟੀ.ਐਮ ਟੁੱਟਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਬੈਂਕ ਪੁੱਜੇ ਅਤੇ ਘਟਨਾ ਸੰਬੰਧੀ ਪੁਲਿਸ ਅਧਿਕਾਰੀਆਂ ਅਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਚੋਰੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਰਾਏਕੋਟ ਰਛਪਾਲ ਸਿੰਘ ਢੀਂਡਸਾ, ਥਾਣਾ ਸਦਰ ਰਾਏਕੋਟ ਦੇ ਇੰਚਾਰਜ ਨਰਿੰਦਰ ਸਿੰਘ, ਡੀ.ਐਸ.ਪੀ. (ਡੀ) ਸੰਦੀਪ ਵਡੇਰਾ ਫੋਰੈਂਸਿਕ ਟੀਮ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ