JALANDHAR WEATHER

ਡੇਰਾਬੱਸੀ ਵਿੱਖੇ ਇਮੀਗ੍ਰੇਸ਼ਨ ਦਫ਼ਤਰ ਵਿੱਚ ਫਿਰੌਤੀ ਵਾਲੀ ਚਿੱਠੀ ਦੇਣ ਆਏ ਨੌਜਵਾਨ ਗੋਲੀਆਂ ਚਲਾ ਕੇ ਫ਼ਰਾਰ

ਡੇਰਾਬੱਸੀ, 19 ਸਤੰਬਰ (ਗੁਰਮੀਤ ਸਿੰਘ)- ਸਰਕਾਰੀ ਕਾਲਜ ਨੂੰ ਜਾਂਦੀ ਸੜਕ ’ਤੇ ਥਾਣੇ ਦੇ ਪਿਛਲੇ ਪਾਸੇ ਇਮੀਗ੍ਰੇਸ਼ਨ ਸਰਵਿਸ ਐਜੂਕੇਸ਼ਨ ਪੁਆਇੰਟ ਦੇ ਮਾਲਕ ਨੂੰ ਫਿਰੌਤੀ ਵਾਲੀ ਚਿੱਠੀ ਦੇਣ ਆਏ ਦੋ ਨਕਾਬਪੋਸ਼ 4-5 ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਉਕਤ ਨੌਜਵਾਨਾਂ ਨੇ ਪਹਿਲਾਂ ਕਾਊਂਟਰ ’ਤੇ ਬੈਠੀ ਲੜਕੀ ਨੂੰ ਫਿਰੌਤੀ ਵਾਲੀ ਚਿੱਠੀ ਦਿੱਤੀ, ਫ਼ਿਰ ਸੀਸ਼ੇ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਗੋਲੀਆਂ ਚਲਾਉਣ ਵਾਲੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਸੀ. ਸੀ. ਟੀ.ਵੀ. ਵਿਚ ਵਾਰਦਾਤ ਕੈਦ ਹੋ ਗਈ ਹੈ। ਸੂਚਨਾ ਮਿਲਣ ’ਤੇ ਐਸ. ਐਸ. ਪੀ. ਮੋਹਾਲੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ। ਜਾਣਕਾਰੀ ਅਨੁਸਾਰ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ