ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, 1 ਗੰਭੀਰ ਜ਼ਖਮੀ
ਘੋਗਰਾ, 19 ਸਤੰਬਰ (ਆਰ.ਐੱਸ. ਸਲਾਰੀਆ)-ਦਸੂਹਾ-ਹਾਜੀਪੁਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ 'ਤੇ ਪੈਂਦੇ ਪਿੰਡ ਘੋਗਰਾ ਦੇ ਨਜ਼ਦੀਕ ਪੈਂਦੇ ਏਸਰ ਪੈਟਰੋਲ ਪੰਪ ਨਜ਼ਦੀਕ ਇਕ ਕਾਰ ਜੋ ਕਿ ਹਿਮਾਚਲ ਦੇ ਚੰਬਾ ਤੋਂ ਡੇਰਾ ਬਿਆਸ ਜਾ ਰਹੀ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੂੰ ਬਚਾਉਂਦੇ ਹੋਏ ਵਰਨਾ ਗੱਡੀ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ। ਅਜੇ ਕੁਮਾਰ ਪੁੱਤਰ ਸੁਰਿੰਦਰ ਸਿੰਘ ਜੋ ਕਿ ਵਰਨਾ ਗੱਡੀ ਨੂੰ ਚਲਾ ਰਿਹਾ ਸੀ ਅਤੇ ਸਾਹਿਲ ਕੁਮਾਰ ਨਾਲ ਦੀ ਸੀਟ ਉਤੇ ਬੈਠਾ ਹੋਇਆ ਸੀ। ਹਾਦਸੇ ਦੌਰਾਨ ਅਜੇ ਕੁਮਾਰ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਸਾਹਿਲ ਗੰਭੀਰ ਜ਼ਖਮੀ ਹੋ ਗਿਆ। ਲਾਗਲੇ ਦੁਕਾਨਦਾਰਾਂ ਨੇ ਦੋਵੇਂ ਵਿਅਕਤੀਆਂ ਨੂੰ ਗੱਡੀ ਵਿਚੋਂ ਭਾਰੀ ਮੁਸ਼ੱਕਤ ਨਾਲ ਬਾਹਰ ਕੱਢਿਆ। ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।