JALANDHAR WEATHER

ਤੇਜ਼ ਰਫ਼ਤਾਰ ਕਾਰ ਨੇ 2 ਵਿਅਕਤੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ

ਨਵੀਂ ਦਿੱਲੀ, 19 ਸਤੰਬਰ-ਦਿੱਲੀ ਦੇ ਸ਼ਾਹਦਰਾ ਦੇ ਗਾਂਧੀ ਨਗਰ ਇਲਾਕੇ 'ਚ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਧੁੱਤ ਇਕ ਵਿਅਕਤੀ ਵਲੋਂ ਤੇਜ਼ ਰਫ਼ਤਾਰ ਕਾਰ ਨੂੰ ਇਕ ਫੁੱਟਪਾਥ 'ਤੇ ਸੁੱਤੇ ਪਏ 2 ਮਜ਼ਦੂਰਾਂ 'ਤੇ ਚੜ੍ਹਾ ਦੇਣ ਕਾਰਨ 40 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਘਟਨਾ ਗਾਂਧੀ ਨਗਰ ਦੇ ਪੁਸਤਾ ਰੋਡ 'ਤੇ ਵਾਪਰੀ। ਕਾਰ ਚਲਾ ਰਹੇ ਸ਼ਾਸਤਰੀ ਨਗਰ ਨਿਵਾਸੀ ਰਾਹੁਲ ਕੁਮਾਰ (38) ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ। ਪੁਲਿਸ ਲਖਨਊ ਵਿਚ ਸੋਨੂੰ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੁਰੱਖਿਅਤ ਰੱਖਿਆ ਗਿਆ ਹੈ, ਜਿਸ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਦੇ ਦਿੱਲੀ ਪਹੁੰਚਣ ਤੋਂ ਬਾਅਦ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ