ਜੀਤਨ ਰਾਮ ਮਾਂਝੀ, ਉਨ੍ਹਾਂ ਦੇ ਪੁੱਤਰ ਨੇ ਆਰ.ਐਸ.ਐਸ. ਸਕੂਲ ਵਿਚ ਪੜ੍ਹੇ -ਤੇਜਸਵੀ ਯਾਦਵ
ਨਵੀਂ ਦਿੱਲੀ, 19 ਸਤੰਬਰ (ਏਜੰਸੀ)- ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਰਾਜ ਦੇ ਨਵਾਦਾ ਜ਼ਿਲ੍ਹੇ 'ਚ ਅੱਗਜ਼ਨੀ ਦੀ ਘਟਨਾ 'ਤੇ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪੁੱਤਰ 'ਤੇ ਦੋਸ਼ ਲਗਾਇਆ ਤੇ ਕਿਹਾ ਹੈ ਕਿ ਉਹ ਆਰ.ਐਸ.ਐਸ. ਦੇ ਸਕੂਲ ਵਿਚ ਪੜ੍ਹੇ ਹਨ ।
ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਦੀ ਵੀ ਆਲੋਚਨਾ ਕੀਤੀ ਹੈ।
ਜੀਤਨ ਰਾਮ ਮਾਂਝੀ ਦੇ ਇਸ ਦੋਸ਼ ਦੇ ਜਵਾਬ ਵਿਚ ਕਿ ਇਸ ਘਟਨਾ ਵਿਚ ਸ਼ਾਮਿਲ 90 ਫੀਸਦੀ ਲੋਕ ਰਾਸ਼ਟਰੀ ਜਨਤਾ ਦਲ ਦੇ ਸਮਰਥਕ ਸਨ ਅਤੇ ਇਕ ਵਿਸ਼ੇਸ਼ ਜਾਤੀ ਦੇ ਸਨ । ਤੇਜਸਵੀ ਯਾਦਵ ਨੇ ਕਿਹਾ, ”ਉਹ (ਜੀਤਨ ਰਾਮ ਮਾਂਝੀ) ਅਤੇ ਉਨ੍ਹਾਂ ਦੇ ਪੁੱਤਰ ਨੇ ਆਰ.ਐਸ.ਐਸ. ਦੇ ਸਕੂਲ ਵਿਚ ਪੜ੍ਹਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।