JALANDHAR WEATHER

ਬਿਹਾਰ ਦੇ ਸਾਰਨ 'ਚ ਮੰਦਰ ਦੀ ਕੰਧ ਡਿੱਗਣ ਕਾਰਨ 2 ਬੱਚਿਆਂ ਦੀ ਮੌਤ, ਇਕ ਦੀ ਹਾਲਤ ਗੰਭੀਰ

ਪਟਨਾ , 19 ਸਤੰਬਰ - ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਨਗਰ ਥਾਣਾ ਅਧੀਨ ਪੈਂਦੇ ਰੂਪਗੰਜ ਅੱਡਾ ਨੰਬਰ 2 'ਤੇ ਸਥਿਤ ਕਾਠੀਆ ਬਾਬਾ ਮੰਦਿਰ ਦੀ ਕੰਧ ਢਹਿ ਗਈ ਅਤੇ ਨੇੜੇ ਹੜ੍ਹ ਦੇ ਪਾਣੀ 'ਚ ਨਹਾ ਰਹੇ ਤਿੰਨ ਬੱਚਿਆਂ 'ਤੇ ਡਿੱਗ ਗਈ। ਇਸ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਬੱਚੀ ਛਪਰਾ ਸਦਰ ਹਸਪਤਾਲ ਵਿਚ ਜੇਰੇ ਇਲਾਜ ਹੈ।

ਜੇ.ਸੀ.ਬੀ. ਨਾਲ ਡਿੱਗੀ ਚਾਰਦੀਵਾਰੀ ਦਾ ਮਲਬਾ ਹਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਕਤ ਸਥਾਨ 'ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੋਰਸ ਤਾਇਨਾਤ ਕੀਤੀ ਗਈ ਹੈ। ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਡੇਰੇ ਲਾਏ ਹੋਏ ਹਨ। ਅਮਨ ਕਾਨੂੰਨ ਦੀ ਸਥਿਤੀ ਆਮ ਵਾਂਗ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ