ਪ੍ਰਾਈਵੇਟ ਹਸਪਤਾਲ ’ਚ ਤਾਇਨਾਤ ਕੰਪਾਊਂਡਰ ਨੇ ਕੀਤੀ ਆਤਮ-ਹੱਤਿਆ
ਮਾਛੀਵਾੜਾ ਸਾਹਿਬ, (ਲੁਧਿਆਣਾ), 11 ਅਕਤੂਬਰ (ਮਨੋਜ ਕੁਮਾਰ)- ਸ਼ਹਿਰ ਦੇ ਇਕ ਹਸਪਤਾਲ ’ਚ ਕੰਪਾਊਂਡਰ ਦੇ ਤੌਰ ’ਤੇ ਤਾਇਨਾਤ 23 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਵਾਸੀ ਪਿੰਡ ਰਾਣਵਾ ਨੇ ਸ਼ੁੱਕਰਵਾਰ ਦੀ ਸਵੇਰ ਤੜਕਸਾਰ ਹਸਪਤਾਲ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਦੀ ਮੁੱਢਲੀ ਛਾਣਬੀਣ ਵਿਚ ਆਤਮ-ਹੱਤਿਆ ਦਾ ਕਾਰਨ ਨੌਜਵਾਨ ਦਾ ਘਰੇਲੂ ਕਾਰਨ ਦੱਸਿਆ ਜਾ ਰਿਹਾ ਹੈ। ਫਿਲਹਾਲ ਥਾਣਾ ਮੁੱਖੀ ਪਵਿੱਤਰ ਸਿੰਘ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ ਤੇ ਉਸ ਦੇ ਇਸ ਕਦਮ ਦਾ ਸੁਸਾਈਡ ਨੋਟ ਵੀ ਸਾਹਮਣੇ ਆਇਆ ਹੈ।