ਕਾਂਗਰਸ ਨੇ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਸੌਂਪਿਆ ਸਮਰਥਨ ਪੱਤਰ
ਸ੍ਰੀਨਗਰ, 10 ਅਕਤੂਬਰ- ਕਾਂਗਰਸ ਨੇ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਸਮਰਥਨ ਪੱਤਰ ਸੌਂਪਿਆ। ਇਸ ਮੌਕੇ ਜੰਮੂ-ਕਸ਼ਮੀਰ ਕਾਂਗਰਸ ਦੇ ਮੁਖੀ ਤਾਰਿਕ ਹਮੀਦ ਕਾਰਾ ਨੇ ਕਿਹਾ ਕਿ ਅਸੀਂ ਉਮਰ ਅਬਦੁੱਲਾ ਨੂੰ ਸਮਰਥਨ ਦਾ ਪੱਤਰ ਦਿੱਤਾ ਹੈ ਅਤੇ ਉਹ ਉਪ ਰਾਜਪਾਲ (ਐਲਜੀ) ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸੋਮਵਾਰ ਦੀ ਤਾਰੀਖ਼ ਦਾ ਇੰਤਜ਼ਾਰ ਕਰ ਰਹੇ ਹਾਂ, 14 ਅਕਤੂਬਰ ਪਰ ਇਹ ਉਪ ਰਾਜਪਾਲ ’ਤੇ ਹੈ ਕਿ ਉਹ ਕਿਹੜੀ ਤਾਰੀਖ਼ ਦਿੰਦੇ ਹਨ।