ਰਾਜਨਾਥ ਸਿੰਘ ਨੇ ਦਾਰਜੀਲਿੰਗ ਵਿਚ 2024 ਦੇ ਆਰਮੀ ਕਮਾਂਡਰਾਂ ਦੀ ਕਾਨਫ਼ਰੰਸ ਨੂੰ ਕੀਤਾ ਸੰਬੋਧਨ
ਦਾਰਜੀਲਿੰਗ (ਪੱਛਮੀ ਬੰਗਾਲ), 11 ਅਕਤੂਬਰ (ਏਐਨਆਈ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਰਜੀਲਿੰਗ ਵਿਚ ਸੁਕਨਾ ਕੈਂਟ ਤੋਂ ਵੀਡੀਓ ਕਾਨਫ਼ਰੰਸ ਰਾਹੀਂ 2024 ਦੇ ਆਰਮੀ ਕਮਾਂਡਰਾਂ ਦੀ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਨਫ਼ਰੰਸ 'ਚ ਸ਼ਾਮਿਲ ਹੋਣ ਲਈ ਗੰਗਟੋਕ ਪਹੁੰਚਣਾ ਸੀ ਪਰ ਖ਼ਰਾਬ ਮੌਸਮ ਕਾਰਨ ਉਨ੍ਹਾਂ ਦੀ ਫਲਾਈਟ ਸਿਲੀਗੁੜੀ ਪਰਤ ਗਈ, ਜਿੱਥੇ ਉਨ੍ਹਾਂ ਨੇ ਸੁਕਨਾ ਕੈਂਟ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕੀਤਾ। ਕਾਨਫ਼ਰੰਸ ਦੌਰਾਨ ਸਰਹੱਦੀ ਸੁਰੱਖਿਆ ਨਾਲ ਸੰਬੰਧਿਤ ਚੁਣੌਤੀਆਂ ਅਤੇ ਸੁਝਾਵਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ।