ਦਿੱਲੀ ਪੁਲਿਸ ਦੁਆਰਾ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦੇ ਮਾਮਲੇ ਵਿਚ ਈ.ਡੀ. ਵਲੋਂ ਦਿੱਲੀ-ਐਨ.ਸੀ.ਆਰ., ਮੁੰਬਈ ਵਿਚ ਛਾਪੇਮਾਰੀ
ਨਵੀਂ ਦਿੱਲੀ, 11 ਅਕਤੂਬਰ (ਏਜੰਸੀਆਂ) : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਦਿੱਲੀ, ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਅਤੇ ਮੁੰਬਈ ਦੇ ਵੱਖ-ਵੱਖ ਸਥਾਨਾਂ 'ਤੇ ਵਿਸ਼ੇਸ਼ ਸੈੱਲ ਦੁਆਰਾ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕਰਨ ਦੇ ਮਾਮਲੇ ਦੇ ਸੰਬੰਧ 'ਚ ਤਲਾਸ਼ੀ ਮੁਹਿੰਮ ਚਲਾਈ। ਜ਼ਬਤ ਕੀਤੇ ਗਏ ਪਦਾਰਥਾਂ ਵਿਚ 'ਕੋਕੀਨ' ਅਤੇ 'ਹਾਈਡ੍ਰੋਪੋਨਿਕ ਮਾਰਿਜੁਆਨਾ' ਸ਼ਾਮਿਲ ਸਨ ਅਤੇ ਇਸ ਦਾ ਵਜ਼ਨ 602 ਕਿਲੋਗ੍ਰਾਮ ਤੋਂ ਵੱਧ ਸੀ। ਏਜੰਸੀ ਨੇ 2 ਅਕਤੂਬਰ ਨੂੰ ਦਿੱਲੀ ਪੁਲਿਸ ਵਲੋਂ ਤੁਸ਼ਾਰ ਗੋਇਲ, ਹਿਮਾਂਸ਼ੂ ਕੁਮਾਰ, ਔਰੰਗਜ਼ੇਬ ਸਿੱਦੀਕੀ ਅਤੇ ਭਰਤ ਕੁਮਾਰ ਨਾਮਕ ਚਾਰ ਵਿਅਕਤੀਆਂ ਵਿਰੁੱਧ ਦਰਜ ਕੀਤੀ ਪਹਿਲੀ ਸੂਚਨਾ ਰਿਪੋਰਟ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ, ਏਜੰਸੀ ਨੇ ਕਿਹਾ, ਉਸੇ ਦਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਦੁਆਰਾ ਲਗਭਗ 602 ਕਿਲੋਗ੍ਰਾਮ ਨਸ਼ੀਲੇ ਪਦਾਰਥ ਜਿਵੇਂ ਕੋਕੀਨ (562 ਕਿਲੋਗ੍ਰਾਮ) ਅਤੇ ਹਾਈਡ੍ਰੋਪੋਨਿਕ ਮਾਰਿਜੁਆਨਾ (40 ਕਿਲੋਗ੍ਰਾਮ) ਨੂੰ ਜ਼ਬਤ ਕੀਤਾ ਗਿਆ ਸੀ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।