JALANDHAR WEATHER

ਸਟਿਫ਼ਲੋਨ ਡੌਨ ਦਾ ਸਿੱਧੂ ਮੂਸੇਵਾਲਾ ਨਾਲ ਸਾਂਝਾ ਗੀਤ 'ਡਿਲੇਮਾ' 24 ਜੂਨ ਨੂੰ ਹੋਵੇਗਾ ਰਿਲੀਜ਼

 ਮਾਨਸਾ, 22 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਬਰਤਾਨੀਆ ਦੀ ਪ੍ਰਸਿੱਧ ਰੈਪਰ ਸਟਿਫ਼ਲੋਨ ਡੌਨ ਵਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 24 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। 'ਡਿਲੇਮਾ' ਸਿਰਲੇਖ ਵਾਲੇ ਇਸ ਗੀਤ ਦਾ ਟੀਜ਼ਰ ਪਿਛਲੇ ਦਿਨੀਂ ਸਟਿਫ਼ਲੋਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਜਿਸ ਨੂੰ ਲੱਖਾਂ ਲੋਕਾਂ ਵਲੋਂ ਪਸੰਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੂਸੇਵਾਲਾ ਦੀ ਮੌਤ ਬਾਅਦ ਇਹ ਉਸ ਦਾ 7ਵਾਂ ਗੀਤ ਹੈ। ਕਾਬਲੇ-ਗ਼ੌਰ ਰਹੇ ਸਟਿਫ਼ਲੋਨ ਡੌਨ ਨੇ ਪਹਿਲਾਂ ਵੀ ਮੂਸੇਵਾਲਾ ਨਾਲ ਕਈ ਗੀਤਾਂ 'ਚ ਸਹਿਯੋਗ ਦਿੱਤਾ ਸੀ ਅਤੇ ਉਹ 11 ਜੂਨ 2023 ਨੂੰ ਮਰਹੂਮ ਗਾਇਕ ਦੇ ਜਨਮ ਦਿਨ ਮੌਕੇ ਪਿੰਡ ਮੂਸਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੀ ਸੀ। ਜਾਣਕਾਰੀ ਅਨੁਸਾਰ ਬ੍ਰਿਟਿਸ਼ ਗਾਇਕਾ ਨੇ ਇਸ ਗੀਤ ਦੀ ਪ੍ਰਮੋਸ਼ਨ ਲੰਡਨ ਦੀਆਂ ਸੜਕਾਂ 'ਤੇ ਖ਼ੁਦ ਕੀਤੀ ਹੈ। ਉਸ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਵੀ ਪ੍ਰਿੰਟ ਕਰਵਾਈਆਂ ਹਨ। ਵੀਡੀਓ 'ਚ ਉਹ ਜਿਥੇ ਮੂਸੇਵਾਲਾ ਨਾਲ ਨਜ਼ਰ ਆਵੇਗੀ, ਉਥੇ ਮੂਸਾ ਪਿੰਡ 'ਚ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਨਾਲ ਵਿਖਾਈ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ