ਪਿੰਡ ਬੋਧ ਦੀ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ
ਚੱਬਾ, (ਅੰਮ੍ਰਿਤਸਰ), 12 ਅਕਤੂਬਰ (ਜੱਸਾ ਅਨਜਾਣ)- ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਬੋਧ ਵਿਖੇ ਪਿੰਡ ਦੇ ਪਤਵੰਤਿਆਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਿੰਡ ਦੀ ਭਲਾਈ ਅਤੇ ਤਰੱਕੀ ਵਾਸਤੇ ਧੜੇਬੰਦੀ ਤੋਂ ਉਪਰ ਉਠਦਿਆਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦਿਆਂ ਪਿੰਡ ਵਿਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕੀਤੀ ਗਈ। ਜਿਸ ਵਿਚ ਬੀਬੀ ਕੁਲਵੰਤ ਕੌਰ ਪਤਨੀ ਬਲਵਿੰਦਰ ਸਿੰਘ ਨੰਬਰਦਾਰ ਨੂੰ ਸਰਬ-ਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਉਨ੍ਹਾਂ ਨਾਲ ਬਲਰਾਜ ਸਿੰਘ, ਹਰਜੀਤ ਸਿੰਘ, ਪਲਵਿੰਦਰ ਕੌਰ, ਅਮਰਜੀਤ ਕੌਰ ਅਤੇ ਗੁਰਦਿਆਲ ਸਿੰਘ ਪੰਚ ਚੁਣੇ ਗਏ। ਇਸ ਸਰਬਸੰਮਤੀ ਨਾਲ ਪੰਚਾਇਤ ਨੂੰ ਚੁਣਨ ਵਾਲੇ ਮੌਜੂਦਾ ਸਰਪੰਚ ਸਤਨਾਮ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ ਦੋਵੇਂ ਸਾਬਕਾ ਸਰਪੰਚ, ਸਤਨਾਮ ਸਿੰਘ, ਲਖਵਿੰਦਰ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਸੁਖਦਿਆਲ ਸਿੰਘ, ਗੁਰਮੀਤ ਸਿੰਘ, ਸੋਹਣ ਸਿੰਘ, ਸੁਖਰਾਜ ਸਿੰਘ, ਅੰਤਰਪ੍ਰੀਤ ਸਿੰਘ, ਕਸਮੀਰ ਸਿੰਘ, ਤਜਿੰਦਰ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਆਦਿ ਨੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਗੁਰੂ ਬਖ਼ਸ਼ਿਸ਼ ਨਾਲ ਸਨਮਾਨਿਤ ਵੀ ਕੀਤਾ ਗਿਆ।