ਕਾਂਗਰਸ ਦੇਸ਼ 'ਚ ਅਸ਼ਾਂਤੀ ਲਈ ਲੋਕਾਂ ਨੂੰ ਜਾਤਾਂ-ਪਾਤਾਂ ਦੇ ਨਾਂਅ 'ਤੇ ਲੜਾਉਂਦੀ ਹੈ - ਮਨੋਜ ਤਿਵਾਰੀ

ਨਵੀਂ ਦਿੱਲੀ, 12 ਅਕਤੂਬਰ-ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ਕਾਂਗਰਸ ਸ਼ਹਿਰੀ ਨਕਸਲੀਆਂ ਦੇ ਰਾਹ 'ਤੇ ਚੱਲਦੀ ਹੈ। ਲੋਕਾਂ ਨੂੰ ਆਪਣੀ ਸਹੂਲਤ ਅਨੁਸਾਰ ਧਰਮਾਂ ਅਤੇ ਜਾਤਾਂ ਵਿਚ ਵੰਡਣਾ, ਜਾਅਲੀ ਸੂਚਨਾਵਾਂ ਫੈਲਾਉਣਾ ਅਤੇ ਲੋਕਾਂ ਨੂੰ ਹਿੰਸਾ ਲਈ ਭੜਕਾਉਣਾ ਮਕਸਦ ਰੱਖਦੀ ਹੈ।