ਨੇਤਨਯਾਹੂ ਵਲੋਂ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਦਾ ਪ੍ਰਗਟਾਵਾ
ਤੇਲ ਅਵੀਵ (ਇਜ਼ਰਾਈਲ), 13 ਅਕਤੂਬਰ - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਐਕਸ 'ਤੇ ਇਕ ਪੋਸਟ ਵਿਚ, ਨੇਤਨਯਾਹੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਕਰਦੇ ਹੋਏ ਭਾਰਤ ਵਿਚ ਟਾਟਾ ਦੇ ਯੋਗਦਾਨ ਅਤੇ ਇਜ਼ਰਾਈਲ-ਭਾਰਤ ਸੰਬੰਧਾਂ ਨੂੰ ਵਧਾਉਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ।