ਹਰਿਆਣਾ ਅਤੇ ਯੂ.ਪੀ. ਦੇ ਰਹਿਣ ਵਾਲੇ ਹਨ ਬਾਬਾ ਸਿੱਦੀਕੀ ਹੱਤਿਆਕਾਂਡ ਚ ਫੜੇ ਗਏ 2 ਮੁਲਜ਼ਮ

ਮੁੰਬਈ, 13 ਅਕਤੂਬਰ - ਮੁੰਬਈ ਪੁਲਿਸ ਅਨੁਸਾਰ ਬਾਬਾ ਸਿੱਦੀਕੀ ਹੱਤਿਆਕਾਂਡ ਚ ਫੜੇ ਗਏ ਦੋ ਮੁਲਜ਼ਮਾਂ ਦੇ ਨਾਂਅ ਗੁਰਮੇਲ ਸਿੰਘ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਧਰਮਰਾਜ ਕਸ਼ਯਪ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਨੇ ਬਾਬਾ ਸਿੱਦੀਕੀ ਦੇ ਘਰ ਅਤੇ ਦਫ਼ਤਰ ਦੀ ਰੇਕੀ ਕੀਤੀ ਸੀ, ਉਹ ਡੇਢ ਤੋਂ ਦੋ ਮਹੀਨਿਆਂ ਤੋਂ ਮੁੰਬਈ ਵਿੱਚ ਸਨ ਅਤੇ ਉਸ ’ਤੇ ਨਜ਼ਰ ਰੱਖ ਰਹੇ ਸਨ। ਤੀਜੇ ਮੁਲਜ਼ਮ ਦੀ ਭਾਲ ਜਾਰੀ, ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।