JALANDHAR WEATHER

ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਨੇ ਆਪਣੇ ਆਪ ਨੂੰ ਮਾਰੀ ਗੋਲੀ, ਮੌਤ

ਭਵਾਨੀਗੜ੍ਹ (ਸੰਗਰੂਰ), 13 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਐਫ.ਸੀ.ਆਈ. ਦੇ ਡਾਇਰੈਕਟਰ ਜੀਵਨ ਕੁਮਾਰ ਗਰਗ ਦੇ ਸਰਕਾਰੀ ਗੰਨਮੈਨ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜੀਵਨ ਗਰਗ ਨੇ ਦੱਸਿਆ ਕਿ ਉਸ ਦਾ ਗੰਨਮੈਨ ਨਵਜੋਤ ਸਿੰਘ ਜੋ ਪਟਿਆਲਾ ਰਹਿੰਦਾ ਸੀ, ਅੱਜ ਕਰੀਬ 11 ਵਜੇ ਉਹ ਉਸ ਕੋਲ ਭਵਾਨੀਗੜ੍ਹ ਆਪਣੀ ਡਿਊਟੀ ਉਤੇ ਆਉਣ ਤੋਂ ਪਹਿਲਾਂ ਉਸ ਨੇ ਉਸ ਨੂੰ ਫੋਨ ਕਰਕੇ ਆਪਣੇ ਆਉਣ ਬਾਰੇ ਦੱਸਿਆ ਅਤੇ ਜਦੋਂ ਕਈ ਘੰਟੇ ਉਹ ਨਾ ਆਇਆ ਤਾਂ ਉਸ (ਜੀਵਨ ਗਰਗ) ਨੇ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਾ ਚੁੱਕਿਆ ਤਾਂ ਉਸ ਨੇ ਉਸ ਦੇ ਘਰ ਫੋਨ ਕੀਤਾ। ਜੀਵਨ ਗਰਗ ਦੇ ਦੱਸਣ ਅਨੁਸਾਰ ਨਵਜੋਤ ਸਿੰਘ ਦੀ ਮਾਤਾ ਨੇ ਉਸ ਨੂੰ ਦੱਸਿਆ ਕਿ ਨਵਜੋਤ ਸਿੰਘ ਨੇ ਪਟਿਆਲਾ ਤੋਂ ਆਪਣੀ ਨਿੱਜੀ ਕਾਰ ’ਤੇ ਆਉਂਦਿਆਂ ਪਿੰਡ ਜਾਅਲਾਂ ਨੇੜੇ ਆਪਣੀ ਕਥਿਤ ਤੌਰ ’ਤੇ ਸਰਕਾਰੀ ਕਾਰਬਾਈਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ਤਮ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਨਵਜੋਤ ਸਿੰਘ ਉਸ ਕੋਲ ਜੁਲਾਈ ਮਹੀਨੇ ਤੋਂ ਬਤੌਰ ਗੰਨਮੈਨ ਡਿਊਟੀ ਕਰਦਾ ਸੀ। ਇਸ ਸੰਬੰਧੀ ਥਾਣਾ ਮੁਖੀ ਗੁਰਨਾਮ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਵੀ ਨਵਜੋਤ ਸਿੰਘ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸੰਬੰਧੀ ਪਸਿਆਣਾ ਪੁਲਿਸ ਵਲੋਂ 194 ਡੀ.ਐਨ.ਐਸ.ਐਸ. ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ