ਦਿੱਲੀ ਹਾਈ ਕੋਰਟ ਨੇ ਅਸ਼ਨੀਰ ਗਰੋਵਰ ਅਤੇ ਮਾਧੁਰੀ ਜੈਨ ਗਰੋਵਰ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
ਨਵੀਂ ਦਿੱਲੀ, 17 ਸਤੰਬਰ- ਦਿੱਲੀ ਹਾਈ ਕੋਰਟ ਨੇ ਅਸ਼ਨੀਰ ਗਰੋਵਰ ਅਤੇ ਉਸ ਦੀ ਪਤਨੀ ਮਾਧੁਰੀ ਜੈਨ ਗਰੋਵਰ ਨੂੰ ਦੋਹਾ ਅਤੇ ਯੂਨਾਈਟਿਡ ਕਿੰਗਡਮ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਦੇ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਤੇ ਉਹ ਵਿਦੇਸ਼ ਜਾਣ ਦੀ ਇਜਾਜ਼ਤ ਲੈਣ ਲਈ ਅਦਾਲਤ ਗਏ ਸਨ। ਹਾਲਾਂਕਿ ਦਿੱਲੀ ਪੁਲਿਸ ਨੇ ਪਟੀਸ਼ਨਾਂ ਦਾ ਵਿਰੋਧ ਕੀਤਾ ਹੈ।