ਹਰਿਆਣਾ ਦੀ ਜਨਤਾ ਇਸ ਵਾਰ ਚਾਹੁੰਦੀ ਹੈ ਬਦਲਾਅ - ਦੀਪੇਂਦਰ ਸਿੰਘ ਹੁੱਡਾ
ਰੇਵਾੜੀ (ਹਰਿਆਣਾ), 18 ਸਤੰਬਰ-ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਲੋਕ ਹਰਿਆਣਾ 'ਚ ਬਦਲਾਅ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਵਾਰ ਪੂਰੇ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਉਣਗੇ। ਚੋਣਾਂ ਦੌਰਾਨ ਭਾਜਪਾ ਦੇ ਵੱਖ-ਵੱਖ ਟੀਚੇ ਹਨ ਪਰ ਉਨ੍ਹਾਂ ਨੇ ਇਨ੍ਹਾਂ 10 ਸਾਲਾਂ 'ਚ ਕੁਝ ਨਹੀਂ ਕੀਤਾ। ਉਨ੍ਹਾਂ ਦੇ ਕਹਿਣ ਅਤੇ ਕਰਨ ਵਿਚ ਫਰਕ ਹੈ।