JALANDHAR WEATHER

ਰਤਨ ਟਾਟਾ ਦੀ ਯਾਦ ਵਿਚ ਬਣਾਇਆ ਜਾਵੇਗਾ ‘ਰਤਨ ਟਾਟਾ ਇਨੋਵੇਸ਼ਨ ਹੱਬ’ - ਐਨ. ਚੰਦਰਬਾਬੂ ਨਾਇਡੂ

ਅਮਰਾਵਤੀ, 14 ਅਕਤੂਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਟਵੀਟ ਕਰ ਕਿਹਾ ਕਿ ਰਤਨ ਟਾਟਾ ਦੀ ਡੂੰਘੀ ਵਿਰਾਸਤ ਨੂੰ ਯਾਦ ਕਰਨ ਲਈ, ਅਸੀਂ ਅਮਰਾਵਤੀ ਵਿਖੇ ‘ਰਤਨ ਟਾਟਾ ਇਨੋਵੇਸ਼ਨ ਹੱਬ’ ਸਿਰਲੇਖ ਹੇਠ ਇਕ ਇਨੋਵੇਸ਼ਨ ਹੱਬ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ, ਜੋ ਨਵੀਨਤਾ ਤੇ ਉੱਦਮਤਾ ਨੂੰ ਵਧਾਵਾ ਦੇਵੇਗਾ ਅਤੇ ਨਵੇਂ ਸਟਾਰਟਅੱਪ ਨੂੰ ਸਲਾਹ ਦੇਵੇਗਾ। ਉਨ੍ਹਾਂ ਕਿਹਾ ਕਿ ਹੱਬ ਨੂੰ ਪੰਜ ਹੋਰ ਜ਼ੋਨਲ ਕੇਂਦਰਾਂ ਨਾਲ ਜੋੜਿਆ ਜਾਵੇਗਾ, ਜਿਸ ਵਿਚ ਹਰੇਕ ਨੂੰ ਨਾਮਵਰ ਕਾਰੋਬਾਰੀ ਸਮੂਹਾਂ ਦੁਆਰਾ ਸਲਾਹ ਦਿੱਤੀ ਜਾਵੇਗੀ ਅਤੇ ਉੱਭਰ ਰਹੇ ਸੈਕਟਰਾਂ ਵਿਚ ਤਕਨੀਕ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ